ਹਾਏ ਨੀ ਤੇਰੀ ਗੱਲ ਦਾ ਟੋਇਆ, ਵੇਖ ਕੇ ਕੁਝ ਤੇ ਹੋਇਆ
ਰਾਤ ਨਾ ਸੋਇਆ-ਸੋਇਆ, ਦਰਦ ਨਾ ਜਾਵੇ ਨੀ
ਆਸ ਮੈਂ ਲਾਕੇ ਬੈਠਾ, ਗਲੀ ਵਿੱਚ ਆ ਕੇ ਬੈਠਾ
ਮੈਂ ਪਾਣੀ ਜਿਵੇਂ ਬਹਤਾ, ਨਜ਼ਰ ਜਦ ਆਵੇ ਨੀ
ਨੇ ਮੇਰਾ ਦਿਲ ਜੇ ਨਾ ਲੱਭਿਆ, ਤੇਰੇ ਤੇ ਇਲਜ਼ਾਮ ਲਗਾ ਦੇਣਾ
ਤੇਰਾ ਦਿਨ ਜਿਹਾ ਮੁਖੜਾ ਨੀ, ਜੁਲਫ਼ ਨੂੰ ਰਾਤ ਦਾ ਨਾਮ ਦੇਣਾ
ਓ ਤੇਰੇ ਕੰਨ ਦੀ ਵਾਲੀ ਨੇ, ਸੁੱਤਾ ਇਸ਼ਕ ਜਗਾ ਦੇਣਾ
ਤੇਰੀਆਂ ਨੀਲੀਆਂ ਅੱਖਾਂ ਨੇ, ਨੀ ਕੋਈ ਦਰਦ ਨਵਾਂ ਦੇਣਾ
ਹਾਏ ਗੱਲਾਂ ਕਰਦਾ ਮੈਂ ਤੇਰੇ ਜਹਿਨ ਨੂੰ ਪੜ੍ਹ ਜਾਵਾਂ
ਜੇ ਪਤਾ ਲੱਗ ਜੇ ਤੇ ਮੈਂ ਪਾਗਲ ਮਰ ਜਾਵਾਂ
ਹਰ ਅਦਾ ਤੇਰੀ, ਤੇਰੇ ਹਾਸੇ ਵੇਖਣ ਲਈ
ਛੱਡ ਜਮਾਨੇ ਨੂੰ ਨੀ ਮੈਂ ਤੇਰੇ ਘਰ ਆਵਾਂ
ਓ ਤੇਰੇ ਸੁਰਖ ਜਾਏ ਹਾਸੇ ਨੇ ਤੇਰੇ ਦਿਲ ਦਾ ਰਾਹ ਦੇਣਾ
ਤੇਰਾ ਦਿਨ ਜਿਹਾ ਮੁਖੜਾ ਨੀ, ਜੁਲਫ਼ ਨੂੰ ਰਾਤ ਦਾ ਨਾਮ ਦੇਣਾ
ਓ ਤੇਰੇ ਕੰਨ ਦੀ ਵਾਲੀ ਨੇ, ਸੁੱਤਾ ਇਸ਼ਕ ਜਗਾ ਦੇਣਾ
ਤੇਰੀਆਂ ਨੀਲੀਆਂ ਅੱਖਾਂ ਨੇ, ਨੀ ਕੋਈ ਦਰਦ ਨਵਾਂ ਦੇਣਾ
ਤੂੰ ਇਜਾਜ਼ਤ ਦੇਵੇਂ ਤੇ ਚੁੰਮ ਲਵਾਂ ਪਲਕਾਂ ਨੂੰ ਮੈਂ
ਰੱਖ ਦੇਆਂ ਤੇਰੇ ਹੱਥ ਤੇ, ਦਿਲ ਦੇਆਂ ਮਰਜ਼ਾਂ ਨੂੰ ਮੈਂ
ਹੱਸ ਕੇ ਲਾਵਾਂ ਸੀਨੇ ਤੇ, ਇਸ਼ਕ ਦੇ ਦਰਦਾਂ ਨੂੰ ਮੈਂ
ਸ਼ਾਇਰੀ ਤੂੰ ਐਂ ਮੇਰੀ, ਬੁਣ ਲਵਾਂ ਤਰਜ਼ਾਂ ਨੂੰ ਮੈਂ
ਓ ਹਾਏ ‘ਰਾਜ’ ਦਿਵਾਨੇ ਨੇ, ਤੈਨੂੰ ਗੀਤ ਬਣਾ ਦੇਣਾ
ਹੋ ਤੇਰਾ ਦਿਨ ਜਿਹਾ ਮੁਖੜਾ ਨੀ, ਜੁਲਫ਼ ਨੂੰ ਰਾਤ ਦਾ ਨਾਮ ਦੇਣਾ
ਨੀ ਮੇਰਾ ਦਿਲ ਜੇ ਨਾ ਲੱਭਿਆ ਤੇਰੇ ਤੇ ਇਲਜ਼ਾਮ ਲਗਾ ਦੇਣਾ
ਓ ਤੇਰਾ ਦਿਨ ਜਿਹਾ ਮੁਖੜਾ ਨੀ, ਜੁਲਫ਼ ਨੂੰ ਰਾਤ ਦਾ ਨਾਮ ਦੇਣਾ
ਓ ਤੇਰੇ ਕੰਨ ਦੀ ਵਾਲੀ ਨੇ, ਸੁੱਤਾ ਇਸ਼ਕ ਜਗਾ ਦੇਣਾ
ਤੇਰੀਆਂ ਨੀਲੀਆਂ ਅੱਖਾਂ ਨੇ, ਨੀ ਕੋਈ ਦਰਦ ਨਵਾਂ ਦੇਣਾ