ਹੋ ਬੋਲੇ ਤੇਰੇ ਬੋਲਾਂ ’ਤੇ ਵੇ ਪੱਕੀ ਹੋਈ ਫਿਰਦੀ
ਓਦਾਂ ਦੀ ਮਾਂ ਮੇਰੀ ਸ਼ੱਕੀ ਹੋਈ ਫਿਰਦੀ
ਆਉਣ ਜਾਣ ਵਾਲੇ ਸੂਟ ਘਰੇ ਪਾਉਣ ਲੱਗ ਪਈ
ਸ਼ੀਸ਼ੇ ਮੁਹਰੇ ਖੜ੍ਹਕੇ ਵੇ ਗੀਤ ਗਾਉਣ ਲੱਗ ਪਈ
ਵੇ ਦਿਲ ਅਲੜ ਦਾ ਸੰਭਾਲ ਰੱਖ ਲਈ
ਨਾ ਸਮਝੀ ਖਿਡੌਣਾ ਮੁੰਡਿਆ
ਵੇ ਲਾ ਕੇ ਉਂਗਲੀ ’ਚੋਂ ਦਿੱਤੇ ਛੱਲੇ ਨੇ
ਖੌਰੇ ਚੰਨ ਕੀ ਚੜ੍ਹਾਉਣਾ ਮੁੰਡਿਆ
ਵੇ ਲਾ ਕੇ ਉਂਗਲੀ ’ਚੋਂ ਦਿੱਤੇ ਛੱਲੇ ਨੇ
ਖੌਰੇ ਚੰਨ ਕੀ ਚੜ੍ਹਾਉਣਾ ਮੁੰਡਿਆ
ਸੀ ਰਿਫਲਾਂ ਦਾ ਸ਼ੌਕੀ ਨਾ ਨਿਸ਼ਾਨੀਆਂ ਖਰੀਦਦਾ
ਗੱਲ ਤੇਰੇ ਲਈ ਫਿਰੇ ਗਾਣੀਆਂ ਖਰੀਦਦਾ
ਮਹਿਫ਼ਲਾਂ ਨੂੰ ਛੱਡ ਕੇ ਨੀ ਕੱਲਾ ਹੋਇਆ ਫਿਰਦਾ
ਆਖਦੇ ਨੇ ਜੱਟ ਕੁੜੇ ਝੱਲਾ ਹੋਇਆ ਫਿਰਦਾ
ਹਜੇ ਖ਼ਬਰਾਂ ’ਚ ਆਉਂਦਾ ਜੱਟ ਨੀ
ਤੇਰੇ ਖ਼ਵਾਬਾਂ ’ਚ ਵੀ ਆਉਣਾ ਜੱਟੀਏ
ਖੌਰੇ ਕਿੰਨਿਆਂ ਨਾਲ ਪੇਚਾ ਜੱਟ ਦਾ
ਤੇਰੀ ਯਾਰੀ ਨੀ ਪੁਵਾਉਣਾ ਜੱਟੀਏ
ਹੋ ਕਈਆਂ ਨਾਲ ਪੇਚਾ ਜੱਟ ਦਾ
ਤੇਰੀ ਯਾਰੀ ਨੀ ਪੁਵਾਉਣਾ ਜੱਟੀਏ
ਨਾ ਭਾਲੀਆਂ ਥਿਆਉਂਦੀਆਂ ਨੇ ਉੱਚੀਆਂ ਤੇ ਲੰਮੀਆਂ
ਮੇਰੇ ਜਿਹੀਆਂ ਕਿੱਥੇ ਜੱਟਾ ਘਰ ਘਰ ਜੰਮੀਆਂ
ਨਾ ਭਾਲੀਆਂ ਥਿਆਉਂਦੀਆਂ ਨੇ ਉੱਚੀਆਂ ਤੇ ਲੰਮੀਆਂ
ਮੇਰੇ ਜਿਹੀਆਂ ਕਿੱਥੇ ਜੱਟਾ ਘਰ ਘਰ ਜੰਮੀਆਂ
ਨਾ ਟੁੱਟ ਭੱਜ ਹੋਣੀ ਨਾ ਟਿਕਾਕੇ ਦਿਲ ਧਰਦੇ
ਨਾ ਦੀਵਾ ਲਾ ਕੇ ਲੱਭਦੇ ਏ ਕੁੜੇ ਮੇਰੇ ਵਰਗੇ
ਵੇ ਮੇਰਾ ਲੱਗਦਾ ਨੀ ਚਿੱਤ ਕਿਧਰੇ
ਤੂੰ ਪਾਠ ਕੀ ਪੜ੍ਹਾਉਣਾ ਮੁੰਡਿਆ
ਵੇ ਲਾ ਕੇ ਉਂਗਲੀ ’ਚੋਂ ਦਿੱਤੇ ਛੱਲੇ ਨੇ
ਖੌਰੇ ਚੰਨ ਕੀ ਚੜ੍ਹਾਉਣਾ ਮੁੰਡਿਆ
ਵੇ ਲਾ ਕੇ ਉਂਗਲੀ ’ਚੋਂ ਦਿੱਤੇ ਛੱਲੇ ਨੇ
ਖੌਰੇ ਚੰਨ ਕੀ ਚੜ੍ਹਾਉਣਾ ਮੁੰਡਿਆ
ਓ ਆਂਡ ਦੇ ਗਵਾਂਡ ਵਿੱਚ ਚਰਚਾਂ ਨੇ ਹੋਣੀਆਂ
ਤੇਰੀ ਮੇਰੀ ਜੋੜੀ ਉੱਤੇ ਸਰਚਾਂ ਨੇ ਹੋਣੀਆਂ
ਓ ਆਂਡ ਦੇ ਗਵਾਂਡ ਵਿੱਚ ਚਰਚਾਂ ਨੇ ਹੋਣੀਆਂ
ਤੇਰੀ ਮੇਰੀ ਜੋੜੀ ਉੱਤੇ ਸਰਚਾਂ ਨੇ ਹੋਣੀਆਂ
ਵੇ ਚੰਨ ਜਿਹੀ ਨਾਲ ਤੇਰੇ ਅੰਬਰਾਂ ਦੇ ਤਾਰੇ ਆ
ਸਦਕੇ ਮੈਂ ਜਾਵਾਂ ਮੈਨੂੰ ਸਾਹਾਂ ਤੋਂ ਪਿਆਰੇ ਆ
ਦਿਲ ਕਾਗਜ਼ਾਂ ਤੋਂ ਕੋਰਾ ਜੱਟ ਦਾ
ਨਾਮ ਤੇਰੇ ਹੀ ਲਵਾਉਣੇ ਜੱਟੀਏ
ਖੌਰੇ ਕਿੰਨਿਆਂ ਨਾਲ
ਖੌਰੇ ਕਿੰਨਿਆਂ ਨਾਲ ਪੇਚਾ ਜੱਟ ਦਾ
ਤੇਰੀ ਯਾਰੀ ਨੀ ਪੁਵਾਉਣਾ ਜੱਟੀਏ
ਹੋ ਕਈਆਂ ਨਾਲ ਪੇਚਾ ਜੱਟ ਦਾ
ਤੇਰੀ ਯਾਰੀ ਨੀ ਪੁਵਾਉਣਾ ਜੱਟੀਏ